ਨਿੱਤ-ਨਿੱਤ ਤੇਰੇ ਉੱਤੇ ਨੀਂਦਰਾਂ ਉੜਾਈਆਂ
ਅੰਬਰਾਂ ਤੋਂ ਪੁੱਛ, ਤਾਰੇ ਦੇਨਗੇ ਗਵਾਹੀਆਂ
ਨਿੱਤ-ਨਿੱਤ ਤੇਰੇ ਉੱਤੇ ਦੌਲਤਾਂ ਲੁਟਾਈਆਂ
ਜੋ ਵੀ ਕੁਝ ਕਿਹਾ ਤੂੰ, ਮੈਂ ਕਦਰਾਂ ਪਾਈਆਂ
ਦਿਲ ਦੁਖਾ ਕੇ ਮੇਰਾ ਤੂੰ ਤੇ ਸੌ ਗਿਆ ਐਵੇਂ, ਯਾਰਾ
ਰੁਸ ਕੇ ਬਹਿ ਗਿਆ ਇਸ਼ਕ ਮੇਰੇ ਤੋਂ, ਮੰਨਦਾ ਨਹੀਂ ਮੇਰੀ, ਯਾਰਾ
ਤੇਰਾ ਗਿਆ ਕੁਛ ਨਹੀਂ, ਮੇਰਾ ਰਿਹਾ ਕੁਛ ਨਹੀਂ
ਗੱਲਾਂ ਕਰਾਂ ਸੱਚ ਨੀ
ਹੋ, ਤੇਰਾ ਗਿਆ ਕੁਛ ਨਹੀਂ, ਮੇਰਾ ਰਿਹਾ ਕੁਛ ਨਹੀਂ
ਗੱਲਾਂ ਕਰਾਂ ਸੱਚ ਨੀ
♪
ਨਿਭਨੀ ਨਹੀਂ ਤੇਰੇ ਤੋਂ, ਮੈਨੂੰ ਇਹ ਪਤਾ ਸੀ
ਰੱਖਿਆ ਯਕੀਂ, ਬਸ ਮੇਰੀ ਹੀ ਖ਼ਤਾ
ਤੈਨੂੰ ਤਾਂ ਫ਼ਰਕ ਪਿਆ ਕਦੀ ਵੀ ਰਤਾ ਨਹੀਂ
ਮੈਂ ਹੀ ਸੀਗੀ ਝੱਲੀ ਜੀਹਨੂੰ ਚੱਲਿਆ ਪਤਾ ਨਹੀਂ
ਫ਼ਿਰ ਵੀ ਤੇਰੀ ਖ਼ੈਰਾਂ ਮੰਗਾਂ, ਸੱਚ ਕਹਿਨੀਆਂ, ਯਾਰਾ
ਖੁਸ਼ ਐ ਜੇ ਤੂੰ, ਮੈਂ ਵੀ ਇੱਕ ਦਿਨ ਹੋ ਜਾਨਾ ਐ, ਯਾਰਾ
ਤੇਰਾ ਗਿਆ ਕੁਛ ਨਹੀਂ, ਮੇਰਾ ਰਿਹਾ ਕੁਛ ਨਹੀਂ
ਗੱਲਾਂ ਕਰਾਂ ਸੱਚ ਨੀ
ਹੋ, ਤੇਰਾ ਗਿਆ ਕੁਛ ਨਹੀਂ, ਮੇਰਾ ਰਿਹਾ ਕੁਛ ਨਹੀਂ
ਗੱਲਾਂ ਕਰਾਂ ਸੱਚ ਨੀ
♪
ਚੰਗਾ-ਮੰਦਾ ਬੋਲਨ 'ਚ ਔਖਾ ਦੱਸ ਕੀ ਐ
ਕੌਨ ਸੀ ਗ਼ਲਤ ਤੇ ਕੌਨ ਹੀ ਸਹੀ ਐ?
(ਕੌਨ ਸੀ ਗ਼ਲਤ ਤੇ ਕੌਨ ਹੀ ਸਹੀ ਐ?)
ਤੇਰੇ-ਮੇਰੇ ਵਿੱਚ ਵੇਖ ਆ ਗਈ ਜ਼ਿੰਦਗੀ ਐ
ਮੰਨਦਾ ਐ ਦਿਲ, ਕਦੀ ਮੰਨਦਾ ਨਹੀਂ ਐ
ਮੰਨਦਾ ਐ ਦਿਲ, ਕਦੀ ਮੰਨਦਾ ਨਹੀਂ ਐ, ਸੱਚ ਕਹਿਨੀਆਂ, ਯਾਰਾ
ਖੁਸ਼ ਐ ਜੇ ਤੂੰ, ਮੈਂ ਵੀ ਇੱਕ ਦਿਨ ਹੋ ਜਾਨਾ ਐ, ਯਾਰਾ
ਤੇਰਾ ਗਿਆ ਕੁਛ ਨਹੀਂ, ਮੇਰਾ ਰਿਹਾ ਕੁਛ ਨਹੀਂ
ਗੱਲਾਂ ਕਰਾਂ ਸੱਚ ਨੀ
ਹੋ, ਤੇਰਾ ਗਿਆ ਕੁਛ ਨਹੀਂ, ਮੇਰਾ ਰਿਹਾ ਕੁਛ ਨਹੀਂ
ਗੱਲਾਂ ਕਰਾਂ ਸੱਚ ਨੀ
ਹੋ, ਤੇਰਾ ਗਿਆ ਕੁਛ ਨਹੀਂ, ਮੇਰਾ ਰਿਹਾ ਕੁਛ ਨਹੀਂ
ਗੱਲਾਂ ਕਰਾਂ ਸੱਚ ਨੀ
Поcмотреть все песни артиста