ਓ, ਚੱਲੋ ਮੰਨਿਆ, ਕਾਲ਼ਾ ਤਿਲ ਸੋਹਣਾ ਬੜਾ ਐ
ਪਰ ਐਨਾ ਇਹ ਦਾ ਗ਼ੁਰੂਰ ਨਾ ਕਰੋ
ਚੱਲੋ ਮੰਨਿਆ, ਕਾਲ਼ਾ ਤਿਲ ਸੋਹਣਾ ਬੜਾ ਐ
ਪਰ ਐਨਾ ਇਹ ਦਾ ਗ਼ੁਰੂਰ ਨਾ ਕਰੋ
ਇਹ ਦੀਵਾਨਾ ਥੋਡੇ 'ਤੇ ਜਾਨ ਵਾਰਦਾ
ਤੁਸੀਂ ਆਪਣਾ ਦੀਵਾਨਾ ਦੂਰ ਨਾ ਕਰੋ
ਹੱਥ ਵੀ ਕੰਬਦੇ, ਰੂਹ ਵੀ ਕੰਬਦੀ
ਚੰਨ ਵੀ ਸੰਗਦਾ ਜਦੋਂ ਤੂੰ ਸੰਗਦੀ
ਬੱਚਿਆਂ ਦੇ ਵਾਂਗੂ ਮੇਰਾ ਦਿਲ ਵੀ ਬੱਚਾ ਐ
ਤੁਸੀਂ ਆਕੜਾਂ 'ਚ ਇਹਨੂੰ ਚੂਰ ਨਾ ਕਰੋ
ਚੱਲੋ ਮੰਨਿਆ, ਕਾਲ਼ਾ ਤਿਲ ਸੋਹਣਾ ਬੜਾ ਐ
ਪਰ ਐਨਾ ਇਹ ਦਾ ਗ਼ੁਰੂਰ ਨਾ ਕਰੋ
♪
ਪੰਛੀ ਵੀ ਤੇਰਾ ਨਾਮ ਲੈ ਰਹੇ
ਕਾਇਨਾਤ ਦਾ ਇਹ ਕੈਸਾ ਰੰਗ ਹੋ ਗਿਆ?
ਸਾਰੇ ਤੇਰੇ ਲਈ ਦੁਆਵਾਂ ਪੜ੍ਹ ਰਹੇਂ
ਖ਼ੁਦਾ ਵੀ ਤੇਰੇ ਆਸ਼ਿਕਾਂ ਤੋਂ ਤੰਗ ਹੋ ਗਿਆ
ਮੈਂ ਸਾਰੀ ਜ਼ਿੰਦਗੀ ਸੀ ਕੋਈ ਕੀਤਾ ਨਾ ਨਸ਼ਾ
ਤੁਸੀਂ ਅੱਖੀਆਂ ਦੇ ਨਾਲ਼ ਸੁਰੂਰ ਨਾ ਕਰੋ
ਚੱਲੋ ਮੰਨਿਆ, ਕਾਲ਼ਾ ਤਿਲ ਸੋਹਣਾ ਬੜਾ ਐ
ਪਰ ਐਨਾ ਇਹ ਦਾ ਗ਼ੁਰੂਰ ਨਾ ਕਰੋ
ਤੈਨੂੰ ਛੂ ਕੇ ਜੋ ਨੇ ਹਵਾਵਾਂ ਜਾਂਦੀਆਂ
ਕਿੰਨੀ ਖ਼ੁਸ਼ਨਸੀਬ ਤੇਰੇ ਘਰ ਜੋ ਰਾਹਵਾਂ ਜਾਂਦੀਆਂ
ਤੈਨੂੰ ਛੂ ਕੇ ਜੋ ਨੇ ਹਵਾਵਾਂ ਜਾਂਦੀਆਂ
ਕਿੰਨੀ ਖ਼ੁਸ਼ਨਸੀਬ ਤੇਰੇ ਘਰ ਜੋ ਰਾਹਵਾਂ ਜਾਂਦੀਆਂ
ਚੈਨ ਦੀ ਨੀਂਦ ਸੌਂ ਨਈਂ ਸਕਦਾ
ਕਿਸੇ ਹੋਰ ਦਾ ਵੀ ਹੋ ਨਈਂ ਸਕਦਾ
Romaana ਮਰਦਾ ਪਿਆ ਐ ਥੋੜ੍ਹੀ ਦੀਦ ਦੇ ਲਈ
ਥੋਡਾ ਛੁੱਪਣਾ ਵੀ ਪਾਪ, ਹੁਜ਼ੂਰ ਨਾ ਕਰੋ
ਚੱਲੋ ਮੰਨਿਆ, ਜੀ, ਚੱਲੋ ਮੰਨਿਆ
ਓ, ਚੱਲੋ ਮੰਨਿਆ, ਜੀ, ਚੱਲੋ ਮੰਨਿਆ
ਚੱਲੋ ਮੰਨਿਆ, ਕਾਲ਼ਾ ਤਿਲ ਸੋਹਣਾ ਬੜਾ ਐ
ਪਰ ਐਨਾ ਇਹ ਦਾ ਗ਼ੁਰੂਰ ਨਾ ਕਰੋ
ਚੱਲੋ ਮੰਨਿਆ, ਕਾਲ਼ਾ ਤਿਲ ਸੋਹਣਾ ਬੜਾ ਐ
ਪਰ ਐਨਾ ਇਹ ਦਾ ਗ਼ੁਰੂਰ ਨਾ ਕਰੋ
Поcмотреть все песни артиста
Другие альбомы исполнителя