Goldboy - Rabba Mainu текст песни
Исполнитель:
Goldboy
альбом: Jind Mahi (Original Motion Picture Soundtrack)
ਰੱਬਾ, ਮੈਨੂੰ, ਰੱਬਾ, ਮੈਨੂੰ ਪਿਆਰ ਹੋ ਗਿਆ ਐ
ਇਸ਼ਕ ਮੇਰੇ ਸਿਰ 'ਤੇ ਸਵਾਰ ਹੋ ਗਿਆ ਐ
ਕਦਮਾਂ ਨਾ' ਕਦਮ ਮਿਲਾਈ ਜਾਨਿਆਂ
ਹੱਦੋਂ-ਹੱਦ ਸੱਜਣਾ ਨੂੰ ਚਾਹੀ ਜਾਨਿਆਂ
ਕੱਲ੍ਹ ਰਾਤੀ ਸੁਪਨੇ 'ਚ ਗੱਲ ਹੋਈ ਆ
ਗੱਲਾਂ-ਗੱਲਾਂ ਵਿੱਚ ਇਜ਼ਹਾਰ ਹੋ ਗਿਆ ਐ
ਰੱਬਾ, ਮੈਨੂੰ, ਰੱਬਾ, ਮੈਨੂੰ ਪਿਆਰ ਹੋ ਗਿਆ ਐ
ਇਸ਼ਕ ਮੇਰੇ ਸਿਰ 'ਤੇ ਸਵਾਰ ਹੋ ਗਿਆ ਐ
ਰੱਬਾ, ਮੈਨੂੰ, ਰੱਬਾ, ਮੈਨੂੰ ਪਿਆਰ ਹੋ ਗਿਆ ਐ
ਇਸ਼ਕ ਮੇਰੇ ਸਿਰ 'ਤੇ ਸਵਾਰ ਹੋ ਗਿਆ ਐ
♪
ਮੁਰਝਾਏ ਹੋਏ ਫ਼ੁੱਲ ਸੋਹਣੇ ਲਗਦੇ ਆਂ ਕੁੱਲ
ਐਦਾਂ ਲੱਗੀ ਜਾਂਦੈ ਜਿਵੇਂ ਖੱਟਿਆ ਕੋਈ ਪੁੰਨ
(ਖੱਟਿਆ ਕੋਈ ਪੁੰਨ)
ਸਵੇਰੇ ਨੂੰ ਮਿਲ਼ਦੇ ਹਨੇਰੇ ਜਿੱਦਾਂ
ਕਾਂਵਾਂ ਨੂੰ ਮਿਲ਼ਦੇ ਬਨੇਰੇ ਜਿੱਦਾਂ
ਨਦੀਆਂ ਤੇ ਨਹਿਰਾਂ ਦਾ ਪਾਣੀ ਲਗਦਾ
ਸਮੁੰਦਰਾਂ ਦੇ ਮੇਲ਼ ਨੂੰ ਤਿਆਰ ਹੋ ਗਿਆ ਐ
ਰੱਬਾ, ਮੈਨੂੰ, ਰੱਬਾ, ਮੈਨੂੰ ਪਿਆਰ ਹੋ ਗਿਆ ਐ
ਇਸ਼ਕ ਮੇਰੇ ਸਿਰ 'ਤੇ ਸਵਾਰ ਹੋ ਗਿਆ ਐ
ਰੱਬਾ, ਮੈਨੂੰ, ਰੱਬਾ, ਮੈਨੂੰ ਪਿਆਰ ਹੋ ਗਿਆ ਐ
ਇਸ਼ਕ ਮੇਰੇ ਸਿਰ 'ਤੇ ਸਵਾਰ ਹੋ ਗਿਆ ਐ
♪
ਉੱਚੇ-ਉੱਚੇ ਪਰਵਤ ਵੀ ਨੀਵੇਂ ਦਿਸਦੇ
ਤੇਲ ਬਿਣਾਂ ਜਗਦੇ ਹੋਏ ਦੀਵੇ ਦਿਸਦੇ
ਉਹਨਾਂ ਨਾਲ਼ੋਂ ਸੋਹਣਾ ਨਾ ਜਹਾਨ 'ਤੇ ਕੋਈ
ਚੰਨ ਨਾਲ਼ ਚਾਨਣੀ ਜਿਵੇਂ ਦਿਸਦੇ
ਗੱਲਾਂ ਕਰਾਂ, ਹਾਏ, ਨੀ ਮੈਂ ਕੱਲਾ ਕਰਾਂ
ਸਮਝ ਨਈਂ ਆਉਂਦੀ, ਕੀ ਮੈਂ ਅੱਲਾਹ ਕਰਾਂ?
ਖ਼ੁਸ਼ੀਆਂ ਨੇ ਚਾਰੇ-ਪਾਸੇ ਘੇਰਾ ਪਾ ਲਿਆ
ਕੀ Farmaan ਦਾ ਕੋਈ ਪੂਰਾ ਫ਼ਰਮਾਨ ਹੋ ਗਿਆ ਐ?
ਰੱਬਾ, ਮੈਨੂੰ, ਰੱਬਾ, ਮੈਨੂੰ ਪਿਆਰ ਹੋ ਗਿਆ ਐ
ਇਸ਼ਕ ਮੇਰੇ ਸਿਰ 'ਤੇ ਸਵਾਰ ਹੋ ਗਿਆ ਐ
ਰੱਬਾ, ਮੈਨੂੰ, ਰੱਬਾ, ਮੈਨੂੰ ਪਿਆਰ ਹੋ ਗਿਆ ਐ
ਇਸ਼ਕ ਮੇਰੇ ਸਿਰ 'ਤੇ ਸਵਾਰ ਹੋ ਗਿਆ ਐ
Поcмотреть все песни артиста
Другие альбомы исполнителя