ਸੋਹਣਿਆ, ਜੇ ਮਾਣ ਤੈਨੂੰ ਯਾਰਾਂ 'ਤੇ
ਮੇਰੀਆਂ ਸਹੇਲੀਆਂ ਵੀ ਅੱਤ ਨੇ
ਸੋਹਣਿਆ, ਜੇ ਮਾਣ ਤੈਨੂੰ ਯਾਰਾਂ 'ਤੇ
ਮੇਰੀਆਂ ਸਹੇਲੀਆਂ ਵੀ ਅੱਤ ਨੇ
ਉਂਜ ਜੱਗ ਉਤੇ ਸੋਹਣੀਆਂ ਨੇ ਬੜੀਆਂ
ਪਰ ਸਾਡੇ ਜਿਹੀਆਂ ਲੱਭਦੀਆਂ-, ਓਏ-ਹੋਏ-ਹੋਏ
ਸਾਡੇ ਜਿਹੀਆਂ ਲੱਭਦੀਆਂ ਘੱਟ ਨੇ
ਸੋਹਣਿਆ, ਜੇ ਮਾਣ ਤੈਨੂੰ ਯਾਰਾਂ 'ਤੇ
ਮੇਰੀਆਂ ਸਹੇਲੀਆਂ ਵੀ ਅੱਤ ਨੇ
(ਮੇਰੀਆਂ ਸਹੇਲੀਆਂ ਵੀ ਅੱਤ ਨੇ)
Hundal on the beat, yo
Beat, yo (beat, yo)
ਜੇ ਪੱਗਾਂ-ਮੁੱਛਾਂ ਵਾਲ਼ੇ ਮੁੰਡੇ hit ਨੇ
ਸੂਟ ਅੱਗ ਲਾਉਂਦੇ ਸਾਡੇ fit-fit ਨੇ
ਅਸੀਂ ਨਿਗਾਹ ਕਿਤੇ ਕਾਲ਼ਜੋਂ ਜੇ ਪਾ ਦਈਏ
ਸਾਡੇ ਬਿਨਾਂ ਪੱਟੂ ਕਿੱਥੇ ਲਾਉਂਦੇ ਚਿਤ ਨੇ
ਸੱਚੀ ਸਾਡੇ ਬਿਨਾਂ ਕਿੱਥੇ ਲਾਉਂਦੇ ਚਿਤ ਨੇ
ਸ਼ਨੀ-ਐਤਵਾਰ ਇਹਨਾਂ ਨੂੰ ਹੈ ਚੁੱਭਦਾ
ਇਹ ਤਾਂ ਚਾਹੁੰਦੇ ਅਸੀਂ ਆਈਏ ਦਿਣ-, ਓਏ-ਹੋਏ-ਹੋਏ
ਚਾਹੁੰਦੇ ਅਸੀਂ ਆਈਏ ਦਿਣ ਸੱਤ ਵੇ
ਸੋਹਣਿਆ, ਜੇ ਮਾਣ ਤੈਨੂੰ ਯਾਰਾਂ 'ਤੇ
ਮੇਰੀਆਂ ਸਹੇਲੀਆਂ ਵੀ ਅੱਤ ਨੇ
(ਮੇਰੀਆਂ ਸਹੇਲੀਆਂ ਵੀ ਅੱਤ ਨੇ)
ਮੇਰੀਆਂ ਸਹੇਲੀਆਂ ਵੀ...
ਉਂਜ ਦਿਲ ਦੀਆਂ ਖੁੱਲ੍ਹੀਆਂ ਨੇ ਸ਼ੌਕਣਾ
ਪਰ ਖੁੱਲ੍ਹਦੀਆਂ ਹਰ ਕਿਸੇ ਨਾਲ਼ ਨਾ
ਜਿਹੜੀ ਚਾਲ ਉਤੇ ਚੱਕੇ ਕੋਈ ਉਂਗਲਾਂ
ਕਦੇ ਤੁਰਦੀਆਂ ਇਹੋ ਜਿਹੀ ਚਾਲ ਨਾ
ਸੱਚੀ ਤੁਰਦੀਆਂ ਇਹੋ ਜਿਹੀ ਚਾਲ ਨਾ
ਸਾਨੂੰ ਮਾਪਿਆਂ ਨੇ ਵਾਜਿਆਂ ਨਾ' ਤੋਰਨਾ
ਅਸੀਂ ਇੱਜਤਾਂ 'ਤੇ ਲਾਉਣੇ ਨਹੀਓਂ-, ਓਏ-ਹੋਏ-ਹੋਏ
ਇੱਜਤਾਂ 'ਤੇ ਲਾਉਣੇ ਨਹੀਓਂ ਪਾਟਣੇ
ਸੋਹਣਿਆ, ਜੇ ਮਾਣ ਤੈਨੂੰ ਯਾਰਾਂ 'ਤੇ
ਮੇਰੀਆਂ ਸਹੇਲੀਆਂ ਵੀ ਅੱਤ ਨੇ
(ਮੇਰੀਆਂ ਸਹੇਲੀਆਂ ਵੀ ਅੱਤ ਨੇ)
ਮੇਰੀਆਂ ਸਹੇਲੀਆਂ ਵੀ...
ਗੱਲ ਸੁਣ ਲੈ ਮੋਹਾਲੀ ਵਾਲ਼ੇ ਹੁੰਦਲਾ
ਉਂਜ ਤੇਰੇ ਵੀ ਤਾਂ ਸੁਣੇ ਬੜੇ ਚਰਚੇ
Dad ਸਾਰੀਆਂ ਦੇ ਬੜੇ ਚੰਗੇ rank 'ਤੇ
ਕਿਤੇ ਐਵੇਂ ਨਾ ਪੁਵਾ ਕੇ ਬਹਿਜੀ ਪਰਚੇ
ਸੱਚੀ ਕਿਤੇ ਐਵੇਂ ਨਾ ਪੁਵਾ ਕੇ ਬਹਿਜੀ ਪਰਚੇ
ਵੀਰੇ ਰੱਖਦੇ licency ਕੋਲੇ ਅਸਲਾ
ਜਿੰਨਾਂ ਬਚ ਸਕਦਾ ਐ ਜੱਟਾ-, ਓਏ-ਹੋਏ-ਹੋਏ
ਬਚ ਸਕਦਾ ਐ ਜੱਟਾ ਬਚ ਵੇ
ਸੋਹਣਿਆ, ਜੇ ਮਾਣ ਤੈਨੂੰ ਯਾਰਾਂ 'ਤੇ
ਮੇਰੀਆਂ ਸਹੇਲੀਆਂ ਵੀ ਅੱਤ ਨੇ
(ਮੇਰੀਆਂ ਸਹੇਲੀਆਂ ਵੀ ਅੱਤ ਨੇ)
ਮੇਰੀਆਂ ਸਹੇਲੀਆਂ ਵੀ...
Поcмотреть все песни артиста
Другие альбомы исполнителя