Kishore Kumar Hits

Raj Ranjodh - Dildariyan текст песни

Исполнитель: Raj Ranjodh

альбом: Dildariyan


ਸਾਹਮਣੇ ਖਲੋਤਾ ਵੀ ਪਛਾਣ ਨਾ ਹੋਇਆ
ਰੋਂਦੇ ਸਾਨੂੰ ਵੇਖ ਬੇਈਮਾਨ ਨਾ ਰੋਇਆ
ਕਿੱਦਾਂ ਵੇ ਤੂੰ ਪੱਥਰਾਂ ਨਾਲ਼ ਦਿਲ ਲਾ ਲਿਆ?
ਮਾਰ ਸਾਡਾ ਹੱਕ ਸ਼ਰੇਆਮ ਨਾ ਰੋਇਆ
ਝੂਠਾ-ਮੂਠਾ ਸੱਚਦਾ ਤੂੰ ਪੁੱਤ ਬਣਕੇ
ਖੜ੍ਹਾ ਰਿਹਾ ਮਹਿਰਮਾ ਵੇ ਬੁੱਤ ਬਣਕੇ
ਰੁਕੀ ਸੀ ਬਹਾਰ ਘਰੇ ਇੱਕ ਦਿਨ ਲਈ
ਮੌਤ ਆਈ ਪੱਤਝੜ ਰੁੱਤ ਬਣਕੇ
ਸੁਣੀ ਮਹਿਰਮਾਂ ਵੇ ਤੇਰੀਆਂ ਇਹ ਯਾਰੀਆਂ
ਸਾਨੂੰ ਜਾਨ ਤੋਂ ਸੀ ਸੋਹਣਿਆ ਪਿਆਰੀਆਂ
ਅਸੀਂ ਰੱਖੀਆਂ ਸੀ ਰੂਹ ਨਾਲ਼ ਗੱਡ ਕੇ
ਤੰਦਾਂ ਟੁੱਟ ਗਈਆਂ ਸਾਰੀਆਂ ਵਿਚਾਰੀਆਂ
ਰੀਝਾਂ ਜਿੰਨੀਆਂ ਸੀ ਸਾਰੀਆਂ ਕਵਾਰੀਆਂ
ਵੇ ਮੈਂ ਸਾਰੀਆਂ ਸਿਰੋਂ ਵੇ ਤੇਰੇ ਵਾਰੀਆਂ
ਪੱਲੇ ਰਹਿ ਗਈਆਂ ਨੇ ਯਾਦਾਂ ਬੱਸ ਖਾਰੀਆਂ
ਸਾਨੂੰ ਮਹਿੰਗੀਆਂ ਪਈਆਂ ਨੇ ਦਿਲਦਾਰੀਆਂ
ਸਾਨੂੰ ਮਹਿੰਗੀਆਂ ਪਈਆਂ ਨੇ ਦਿਲਦਾਰੀਆਂ
ਮਹਿੰਗੀਆਂ ਪਾਈਆਂ ਨੇ ਦਿਲਦਾਰੀਆਂ
ਸੱਜਣਾ, ਸੱਜਣਾ
ਵੇਖਿਆ ਮੈਂ ਗੌਰ ਨਾਲ਼, ਪਿਆਰ ਤੈਨੂੰ ਹੋਰ ਨਾਲ਼
ਸਾਡੇ ਨਾਲ਼ ਕਿੱਤਾ ਤੂੰ ਮਜ਼ਾਕ ਵੇ
ਹੋਰ ਕੁਝ ਮੰਗਦੀ ਨਾ, ਬੱਸ ਤੂੰ ਜਵਾਬ ਦੇਦੇ
ਪਿਆਰ ਸਾਡਾ, ਪਿਆਰ ਸੀ ਯਾਂ ਪਾਪ ਵੇ?
ਮੇਰੀ ਖੁਸ਼ੀ ਹੋਰਨਾਂ ਤੇ ਹੱਸਦਾ ਰਵੇਂ
ਇਹਨਾ ਕਹਿੰਦੇ ਹੰਜੂਆਂ ਤੇ ਵੱਸ ਨੇ ਰਵੇ
ਏਨੇ ਗ਼ਮ ਦੇ ਗਿਆਂ ਏਂ ਜਿਓਣ ਜੋਗਿਆ
ਹੋਰ ਸਾਡੇ ਦਿਲ ਵਿੱਚ ਕੱਖ ਨਾ ਰਵੇ
ਸੁਣੀ ਮਹਿਰਮਾਂ ਵੇ ਤੇਰੀਆਂ ਇਹ ਯਾਰੀਆਂ
ਸਾਨੂੰ ਜਾਨ ਤੋਂ ਸੀ ਸੋਹਣਿਆ ਪਿਆਰੀਆਂ
ਪੱਲੇ ਰਹਿ ਗਈਆਂ ਨੇ ਯਾਦਾਂ ਬੱਸ ਖਾਰੀਆਂ
ਸਾਨੂੰ ਮਹਿੰਗੀਆਂ ਪਈਆਂ ਨੇ ਦਿਲਦਾਰੀਆਂ
ਸੱਜਣਾ, ਸੱਜਣਾ
ਹੋ ਤੇਰੀ ਹਰ ਗੱਲ ਅਸੀਂ ਸੱਚ ਮੰਨ ਲਈ
ਆਯਾਤ ਸੀ ਸਾਨੂੰ ਜੋ ਤੂੰ ਬੋਲਦਾ ਰਿਹਾ
ਅਸੀਂ ਤੇਰੀ ਪੈੜਾਂ ਚ ਜਹਾਨ ਲੱਭ ਲਏ
ਵੇ ਤੂੰ ਸਾਨੂੰ ਪੈਰਾਂ ਵਿੱਚ ਰੋਲਦਾ ਰਿਹਾ
ਹੋ ਵੇ ਤੂੰ ਸਾਨੂੰ ਪੈਰਾਂ ਵਿੱਚ ਰੋਲਦਾ ਰਿਹਾ
ਫੱਟ ਸਾਡੇ ਦਿਲ ਤੋਂ ਸਹਾਰ ਨਹੀਂ ਹੋਇਆ
ਇੱਕ ਪਲ਼ ਲਈ ਵੀ ਤੈਨੂੰ ਪਿਆਰ ਨਹੀਂ ਹੋਇਆ
ਵੇ ਤੂੰ ਸਾਡੇ ਹੌਲੀ-ਹੌਲੀ ਖ਼ਾਬ ਵੇਚਤੇ
ਸਾਥੋਂ ਏਹੇ ਦਿਲ ਦਾ ਵਪਾਰ ਨਹੀਂ ਹੋਇਆ
ਹੋ ਸੁਣੀ ਮਹਿਰਮਾਂ ਵੇ ਤੇਰੀਆਂ ਇਹ ਯਾਰੀਆਂ
ਸਾਨੂੰ ਜਾਨ ਤੋਂ ਸੀ ਸੋਹਣਿਆ ਪਿਆਰੀਆਂ
ਅਸੀਂ ਰੱਖੀਆਂ ਸੀ ਰੂਹ ਨਾਲ਼ ਗੱਡ ਕੇ
ਤੰਦਾਂ ਟੁੱਟ ਗਈਆਂ ਸਾਰੀਆਂ ਵਿਚਾਰੀਆਂ
ਹੋ ਰੀਝਾਂ ਜਿੰਨੀਆਂ ਸੀ ਸਾਰੀਆਂ ਕਵਾਰੀਆਂ
ਵੇ ਮੈਂ ਸਾਰੀਆਂ ਸਿਰੋਂ ਵੇ ਤੇਰੇ ਵਾਰੀਆਂ
ਪੱਲੇ ਰਹਿ ਗਈਆਂ ਨੇ ਯਾਦਾਂ ਬੱਸ ਖਾਰੀਆਂ
ਸਾਨੂੰ ਮਹਿੰਗੀਆਂ ਪਈਆਂ ਨੇ ਦਿਲਦਾਰੀਆਂ
ਹੋ ਸਾਨੂੰ ਮਹਿੰਗੀਆਂ ਪਈਆਂ ਨੇ ਦਿਲਦਾਰੀਆਂ
ਮਹਿੰਗੀਆਂ ਪਾਈਆਂ ਨੇ ਦਿਲਦਾਰੀਆਂ
ਸੱਜਣਾ, ਸੱਜਣਾ

Поcмотреть все песни артиста

Другие альбомы исполнителя

Похожие исполнители