ਸਾਡਿਆਂ ਪਰਾਂ ਤੋਂ ਸਿੱਖੀ ਉਡਣਾ, ਨੀ ਬਹਿ ਗਈ
ਦੂਰ ਕਿਤੇ ਆਲਣਾ ਬਣਾ... (Last Level Music)
ਸਾਡਿਆਂ ਪਰਾਂ ਤੋਂ ਸਿੱਖੀ ਉਡਣਾ
ਨੀ ਬਹਿ ਗਈ ਦੂਰ ਕਿਤੇ ਆਲਣਾ ਬਣਾ ਕੇ
ਸਾਡਿਆਂ ਪਰਾਂ ਤੋਂ ਸਿੱਖੀ ਉਡਣਾ
ਨੀ ਬਹਿ ਗਈ ਦੂਰ ਕਿਤੇ ਆਲਣਾ ਬਣਾ ਕੇ
ਵੱਡਿਆਂ ਸ਼ਿਕਾਰੀਆਂ ਨੇ ਮੋਹ ਲਿਆ
ਵੱਡਿਆਂ ਸ਼ਿਕਾਰੀਆਂ ਨੇ ਮੋਹ ਲਿਆ
ਵੱਡਿਆਂ ਸ਼ਿਕਾਰੀਆਂ ਨੇ ਮੋਹ ਲਿਆ
ਨੀ ਤੈਨੂੰ ਮੋਤੀਆਂ ਦੀ ਚੋਗ ਚੁਗਾ ਕੇ
ਸਾਡਿਆਂ ਪਰਾਂ ਤੋਂ ਸਿੱਖੀ ਉਡਣਾ
ਨੀ ਬਹਿ ਗਈ ਦੂਰ ਕਿਤੇ ਆਲਣਾ ਬਣਾ ਕੇ
ਹੋ, ਲੰਘਣ ਹਵਾਵਾਂ ਜਦੋਂ ਕੋਲ਼ ਦੀ
ਮਹਿਕਾਂ ਬੇਵਫ਼ਾਈ ਦੀਆਂ ਆਉਂਦੀਆਂ
ਮਹਿਕਾਂ ਬੇਵਫ਼ਾਈ ਦੀਆਂ ਆਉਂਦੀਆਂ
ਬੁੱਲ੍ਹਾਂ ਕੋਲ਼ੋਂ ਹਾਸੇ ਸਾਡੇ ਰੁੱਸ ਗਏ
ਰੰਗਲੀਆਂ ਰੁੱਤਾਂ ਨਹੀਓਂ ਭਾਉਂਦੀਆਂ
ਰੰਗਲੀਆਂ ਰੁੱਤਾਂ ਨਹੀਓਂ ਭਾਉਂਦੀਆਂ
ਓ, ਮਾਣ ਤੋੜ ਗਈ ਐ, ਮਾਣ ਮੱਤੀਏ
ਮਾਣ ਤੋੜ ਗਈ ਐ, ਮਾਣ ਮੱਤੀਏ
ਨੀ ਸਾਡੀ ਜਿੰਦ ਦਾ ਮਜਾਕ ਬਣਾ ਕੇ
ਸਾਡਿਆਂ ਪਰਾਂ ਤੋਂ ਸਿੱਖੀ ਉਡਣਾ
ਨੀ ਬਹਿ ਗਈ ਦੂਰ ਕਿਤੇ ਆਲਣਾ ਬਣਾ ਕੇ
Поcмотреть все песни артиста
Другие альбомы исполнителя