Sajjan Adeeb - Jodi текст песни
Исполнитель:
Sajjan Adeeb
альбом: Jodi
Desi Crew, Desi Crew
Desi Crew, Desi Crew
ਦੋ-ਤਿੰਨ ਤਾਂ ਸ਼ੌਕ ਨੇ ਚੰਦਰੇ, ਨਖ਼ਰੇ ਨਾ ਭਾਰੀ, ਮੁੰਡਿਆ
ਚੋਬਰ ਤਕ ਵਾਹ-ਵਾਹ ਕਰਦੇ, ਜਿਓਂ ਚਿੱਤਰਕਾਰੀ, ਮੁੰਡਿਆ
ਲੈਕੇ ਮੇਰੇ ਸਿਰ 'ਤੇ ਧਰਦੇ ਸੱਜਰੀ ਫੁਲਕਾਰੀ, ਮੁੰਡਿਆ
ਸਿੱਧੀ ਨਹੀਓਂ ਪੱਲੇ ਪੈਣੀ, ਸੋਹਣਿਆ
ਵੇ ਮੈਂ ਉਰਦੂ ਲਿਖਾਈ ਵਰਗੀ
ਹਾਏ ਵੇ ਪਹਿਲੀ ਉਂਗਲ਼ ਦੇ ਨਾਲ਼ ਚੱਕ ਲੈ
ਵੇ ਮੈਂ ਦੁੱਧ 'ਤੇ ਮਲਾਈ ਵਰਗੀ
ਪਹਿਲੀ ਉਂਗਲ਼ ਦੇ ਨਾਲ਼ ਚੱਕ ਲੈ
ਵੇ ਮੈਂ ਦੁੱਧ 'ਤੇ ਮਲਾਈ ਵਰਗੀ
♪
ਦਿਲਾਂ ਵਿੱਚ ਖੁੱਭਦਾ, ਜਿਓਂ ਕੰਧ ਵਿੱਚ ਕਿੱਲ ਵੇ
ਅੱਲ੍ਹੜਾਂ ਵੀ ਫੜ-ਫੜ ਬਹਿੰਦੀਆਂ ਨੇ ਦਿਲ ਵੇ
ਤੇਰੇ ਪਿੱਛੇ ਘੁੰਮਦੀ, ਮੈਂ ਬਹਿੰਦੀ ਨਹੀਓਂ ਟਿਕ ਕੇ
ਤੈਨੂੰ ਜੱਟਾ ਤੱਕ ਕੇ ਮੈਂ ਹੋ ਜਾਵਾਂ still ਵੇ
ਬੁੱਕਲ਼ ਮੇਰੀ ਤਾਂ ਲੱਗੂ, ਸੋਹਣਿਆ
ਨਵੇਂ ਸੂਟ ਦੀ ਸਿਵਾਈ ਵਰਗੀ
ਹਾਏ ਵੇ ਪਹਿਲੀ ਉਂਗਲ਼ ਦੇ ਨਾਲ਼ ਚੱਕ ਲੈ
ਵੇ ਮੈਂ ਦੁੱਧ 'ਤੇ ਮਲਾਈ ਵਰਗੀ
ਪਹਿਲੀ ਉਂਗਲ਼ ਦੇ ਨਾਲ਼ ਚੱਕ ਲੈ
ਵੇ ਮੈਂ ਦੁੱਧ 'ਤੇ ਮਲਾਈ ਵਰਗੀ
♪
ਲੁੱਟ ਕੇ ਮੈਂ ਦੁਨੀਆ ਆ ਗਈ, ਵੱਜਦਾ ਨਈਂ ਤੇਰੇ 'ਤੇ ਡਾਕਾ
ਤੇਰਾ ਦਿਲ ਕੈਦ ਕਰਨ ਨੂੰ ਲਾਉਂਦੀ ਐ ਜੱਟੀ ਨਾਕਾ
ਤੈਨੂੰ ਮੈਂ ਪੂਰੀ ਮਿਲ਼ ਜਾਊਂ, ਲੋਕਾਂ ਨੂੰ ਕੱਲਾ ਝਾਕਾ
ਹੋਰ ਦੱਸ ਕਿਹੜੀ ਹੂਰ ਭਾਲ਼ਦੈ?
ਵੇ ਮੈਂ ਪਰੀਆਂ ਦੀ ਜਾਈ ਵਰਗੀ
ਹਾਏ ਵੇ ਪਹਿਲੀ ਉਂਗਲ਼ ਦੇ ਨਾਲ਼ ਚੱਕ ਲੈ
ਵੇ ਮੈਂ ਦੁੱਧ 'ਤੇ ਮਲਾਈ ਵਰਗੀ
ਪਹਿਲੀ ਉਂਗਲ਼ ਦੇ ਨਾਲ਼ ਚੱਕ ਲੈ
ਵੇ ਮੈਂ ਦੁੱਧ 'ਤੇ ਮਲਾਈ ਵਰਗੀ
♪
ਜੋੜੀ ਜਚੀ-ਜਚੀ ਲੱਗੂ, ਨਾਲ਼ ਖੜ੍ਹ ਕੇ ਤਾਂ ਵੇਖ ਲੈ
ਸ਼ਾਇਰੀ ਜਿਹੀ ਲੱਗੂ, ਕੇਰਾਂ ਪੜ੍ਹ ਕੇ ਤਾਂ ਵੇਖ ਲੈ
ਛੱਲਾ ਛੱਡ ਜੱਟਾ, ਜਾਣ ਕੱਢ ਕੇ ਫੜਾ ਦੂੰਗੀ
ਪੂਰੇ ਹੱਕ ਨਾਲ਼ ਗੁੱਟ ਫੜ ਕੇ ਤਾਂ ਵੇਖ ਲੈ
ਚੰਨ ਅੰਗ੍ਰੇਜ ਵੇਖ ਬੋਲ ਕੇ
ਵੇ ਮੈਂ ਮਿੱਠੀ ਮਿਠਿਆਈ ਵਰਗੀ
ਹਾਏ ਵੇ ਪਹਿਲੀ ਉਂਗਲ਼ ਦੇ ਨਾਲ਼ ਚੱਕ ਲੈ
ਵੇ ਮੈਂ ਦੁੱਧ 'ਤੇ ਮਲਾਈ ਵਰਗੀ
ਪਹਿਲੀ ਉਂਗਲ਼ ਦੇ ਨਾਲ਼ ਚੱਕ ਲੈ
ਵੇ ਮੈਂ ਦੁੱਧ 'ਤੇ ਮਲਾਈ ਵਰਗੀ
Поcмотреть все песни артиста
Другие альбомы исполнителя