ਤੂੰ ਰੁੱਖ ਜਿਹੀ ਜਾਪਦੀ, ਮੈਂ ਟਾਹਣੀ ਵਾਂਗੂ ਨਾਲ ਰਹਾਂ
ਤੂੰ ਸੁੱਖ ਜਿਹੀ ਜਾਪਦੀ, ਕੀ ਆਪਣਾ ਮੈਂ ਹਾਲ ਕਹਾਂ?
ਅੱਖਾਂ 'ਚ ਤੂੰ ਇੱਕ ਮੇਰੀ ਲੱਖਾਂ 'ਚ
ਨਾ ਰੱਖ ਮੈਨੂੰ ਕੱਖਾਂ 'ਚ, ਆਜਾ ਤੂੰ ਮੇਰੀ ਗਲ਼ੀ
ਰੱਬ ਤੈਨੂੰ ਮੰਨਿਆ ਏ, ਤੇਰੇ ਲਈ ਪਾਕ ਮੈਂ ਹਾਂ
ਤੇਰੇ ਲਈ ਹਾਂ ਜਿਊਂਦਾ ਮੈਂ, ਤੇਰੇ ਲਈ ਖਾਕ ਮੈਂ ਹਾਂ
ਤੂੰ ਰੁੱਖ ਜਿਹੀ ਜਾਪਦੀ, ਮੈਂ ਟਾਹਣੀ ਵਾਂਗੂ ਨਾਲ ਰਹਾਂ
ਤੂੰ ਸੁੱਖ ਜਿਹੀ ਜਾਪਦੀ, ਕੀ ਆਪਣਾ ਮੈਂ ਹਾਲ ਕਹਾਂ?
ਮਿਲੀ ਨਾ ਜੇ ਤੂੰ ਮੈਨੂੰ ਤਾਂ ਮੈਂ ਮਰ ਜਾਣਾ ਏ
ਜਿੱਤਦੇ ਹੋਵੇ ਵੀ ਸੱਭ-ਕੁੱਝ ਮੈਂ ਤਾਂ ਹਾਰ ਜਾਣਾ ਏ
ਕੀ ਦੱਸਾਂ ਤੈਨੂੰ ਮੈਂ ਕਿੰਨਾ ਮੈਂ ਚਾਉਂਦਾ ਹਾਂ?
ਤੇਰੇ ਲਈ, ਬਸ ਤੇਰੇ ਲਈ, ਤੇਰੇ ਲਈ ਜਿਊਂਦਾ ਹਾਂ
ਤੂੰ ਹੋਵੇ ਨਾ ਖਫ਼ਾ ਮੈਥੋਂ, ਖੁਸ਼ ਰੱਖਾਂ ਤੈਨੂੰ, ਪਿਆਰ ਕਰਾਂ
ਹਰ ਗੱਲ ਵਿੱਚ "ਹਾਂ" ਹੋਵੇ, ਨਾ ਤੈਨੂੰ ਇਨਕਾਰ ਕਰਾਂ
ਤੂੰ ਰੁੱਖ ਜਿਹੀ ਜਾਪਦੀ, ਮੈਂ ਟਾਹਣੀ ਵਾਂਗੂ ਨਾਲ ਰਹਾਂ
ਤੂੰ ਸੁੱਖ ਜਿਹੀ ਜਾਪਦੀ, ਕੀ ਆਪਣਾ ਮੈਂ ਹਾਲ ਕਹਾਂ?
ਤੇਰੇ ਨਾ' ਦੁਨੀਆ ਮੇਰੀ, ਤੂੰ ਹੀ ਮੇਰਾ ਰੱਬ ਏ
ਤੇਰੇ ਨਾ' ਸਾਹ ਚੱਲਦੇ ਨੇ, ਤੂੰ ਹੀ ਮੇਰਾ ਸੱਭ ਏ
ਤੇਰੇ ਬਗੈਰ ਤਾਂ ਯਾਰਾ, ਮਿੱਟੀ ਹੀ ਹੋਵਾਂ ਮੈਂ
ਮਰ ਜਾਵਾਂ ਉਸੇ ਥਾਂ 'ਤੇ ਜੇ ਤੈਨੂੰ ਖੋਵਾਂ ਮੈਂ
ਦਿਲ ਕੱਢ ਮੇਰਾ ਵੇਖ ਲਾ, ਉਹਦੇ ਉਤੇ ਤੇਰਾ ਨਾਮ ਹੀ ਆ
ਤੇਰੇ ਨਾ' ਵਜੂਦ ਮੇਰਾ, ਉਂਜ ਮੈਂ ਤਾਂ ਆਮ ਹੀ ਆਂ
ਤੂੰ ਰੁੱਖ ਜਿਹੀ ਜਾਪਦੀ, ਮੈਂ ਟਾਹਣੀ ਵਾਂਗੂ ਨਾਲ ਰਹਾਂ
ਤੂੰ ਸੁੱਖ ਜਿਹੀ ਜਾਪਦੀ, ਕੀ ਆਪਣਾ ਮੈਂ ਹਾਲ ਕਹਾਂ?
Поcмотреть все песни артиста
Другие альбомы исполнителя