Kishore Kumar Hits

Shivjot - Panjeban - Remix текст песни

Исполнитель: Shivjot

альбом: Panjeban - Remix


ਹੋ, ਮੇਰੇ ਸੁਰਮੇ ਨੇ ਜਾਦੂ ਜਿਹਾ ਪਾ ਲਿਆ
ਮੁੰਡਾ ਅੱਤ ਦਾ ਸ਼ੌਕੀਨ ਪਿੱਛੇ ਲਾ ਲਿਆ
ਹੋ, ਲਾਉਂਦਾ ਅੰਬਰੀ ਉਡਾਰੀਆਂ ਸੀ, ਲਾ ਲਿਆ
ਨੀ ਤੂੰ ਦਿਲ ਦੇ frame 'ਚ ਜੜਾ ਲਿਆ
ਇੱਕੋ ਐ ਖ਼ੁਆਇਸ਼ ਪਿਆਰ, ਸੋਹਣਿਆ
ਵੇ ਤੇਰੇ ਨਾਲ਼ ਰੱਖਣਾ ਮੈਂ ਪਾ ਕੇ
ਓ, ਮਿੱਤਰਾਂ ਦੀ ਗਲ਼ੀ ਵਿੱਚੋਂ, ਸੋਹਣੀਏ
ਤੂੰ ਲੰਘਦੀ ਪੰਜੇਬਾਂ ਛਣਕਾ ਕੇ
ਓ, ਕੱਚ ਦੀ glassy ਵਾਂਗੂ, ਸੋਹਣਿਆ
ਵੇ ਰੱਖਦਾ ਐ ਵੈਰੀ ਖੜਕਾ ਕੇ
ਓ, ਮਿੱਤਰਾਂ ਦੀ ਗਲ਼ੀ ਵਿੱਚੋਂ, ਸੋਹਣੀਏ
ਤੂੰ ਲੰਘਦੀ ਪੰਜੇਬਾਂ ਛਣ... (The Boss)
ਓ, ਮਿਲ਼ੇ ਅੱਖਾਂ 'ਚੋਂ ਸ਼ਰਾਬ, ਜੋ ਨਾ ਕਰਦੀ ਖ਼ਰਾਬ
ਤੈਨੂੰ ਬਾਹਰਲੀ ਦੀ ਲੋੜ ਕਾਹਤੋਂ ਰਹਿੰਦੀ ਐ?
ਹਾਂ, ਲੱਗੇ ਪੂਰਾ ਬੰਬ ਮੁੰਡਾ, ਮੈਨੂੰ ਵੀ ਪਸੰਦ
ਕੱਲੀ-ਕੱਲੀ ਵੇ friend ਮੇਰੀ ਕਹਿੰਦੀ ਐ
ਹਾਏ, ਇਸੇ ਗੱਲੋਂ ਡਰਦੀ ਆਂ, ਬਾਹਲ਼ਾ ਤੇਰਾ ਕਰਦੀ ਆਂ
ਕੌਣ ਸਮਝਾਵੇ Shivjot ਨੂੰ?
ਪਹਿਲਾਂ number ਐ ਤੇਰਾ, ਦੂਜਾ ਵੈਲਪੁਣਾ ਮੇਰਾ
ਆ ਲੈ, ਰੱਖ ਲੈ gift ਮੇਰੇ ਗੋਤ ਨੂੰ
ਨਾਗਿਣੀ ਦੇ ਵਾਂਗੂ ਤੈਨੂੰ, ਸੋਹਣੀਏ
ਰੱਖੂ ਚਾਂਦੀ ਦੀ ਪਤਾਰੀ ਵਿੱਚ ਪਾ ਕੇ
ਓ, ਕੱਚ ਦੀ glassy ਵਾਂਗੂ, ਸੋਹਣਿਆ
ਵੇ ਰੱਖਦਾ ਐ ਵੈਰੀ ਖੜਕਾ ਕੇ
ਓ, ਮਿੱਤਰਾਂ ਦੀ ਗਲ਼ੀ ਵਿੱਚੋਂ, ਸੋਹਣੀਏ
ਤੂੰ ਲੰਘਦੀ ਪੰਜੇਬਾਂ ਛਣਕਾ ਕੇ
ਤੂੰ ਵੈਲੀਆਂ ਦੇ ਥੰਮ ਬਿੱਲੋ ਰੱਖ ਗਈ ਹਿਲਾ ਕੇ
ਸਾਨੂੰ ਕਬਜੇ ਦਿਲਾਂ ਦੇ ਮਹਿੰਗੇ ਪੈ ਗਏ
ਹੋ, ਪੱਟ ਲਿਆ ਗੱਭਰੂ ਤੂੰ ਨਜ਼ਰਾਂ ਮਿਲਾ ਕੇ
ਸਾਡੇ ਡੱਬਾਂ ਨਾਲ ਲੱਗੇ ਬਿੱਲੋ ਰਹਿ ਗਏ
ਓ, ਬੋਚ-ਬੋਚ ਰੱਖਦੀ ਸੀ, ਹੌਲ਼ੀ pub ਚੱਕਦੀ ਸੀ
ਤਾਂਵੀ ਮੈਥੋਂ ਛਣ-ਛਣ ਹੋ ਗਈ
ਹੋ, ਪੱਲੇ ਛੱਡਦੀ ਨਾ ਕੱਖ ਤੇਰੀ ਮੋਟੀ-ਮੋਟੀ ਅੱਖ
ਤੇਰੀ ਪੈਂਦੀ ਸੱਟ ਮਿੱਤਰਾਂ ਨੂੰ ਮੋਹ ਗਈ
ਅੱਖੀਆਂ ਰੜਕਦੀਆਂ, ਸੋਹਣਿਆ
ਵੇ ਤੂੰ ਰੱਖਦਾ ਐ ਨੀਂਦਰਾਂ ਉਡਾ ਕੇ
ਓ, ਮਿੱਤਰਾਂ ਦੀ ਗਲ਼ੀ ਵਿੱਚੋਂ, ਸੋਹਣੀਏ
ਤੂੰ ਲੰਘਦੀ ਪੰਜੇਬਾਂ ਛਣਕਾ ਕੇ
ਓ, ਕੱਚ ਦੀ glassy ਵਾਂਗੂ, ਸੋਹਣਿਆ
ਵੇ ਰੱਖਦਾ ਐ ਵੈਰੀ ਖੜਕਾ ਕੇ
ਓ, ਰਾਜਾ ਸੀ ਦਿਲ ਮੇਰਾ ਗਿਆ ਪੱਟਿਆ
ਤੇਰੀਆਂ ਅਦਾਵਾਂ ਹੱਥੋਂ ਗਿਆ ਲੁੱਟਿਆ
ਦੱਸੇ ਬਿਣਾਂ ਮੈਨੂੰ ਹੀ ਫ਼ਰਾਰ ਹੋ ਗਿਆ
Shivjot ਨੂੰ ਵੀ ਤੇਰੇ ਨਾਲ਼ ਪਿਆਰ ਹੋ ਗਿਆ

Поcмотреть все песни артиста

Другие альбомы исполнителя

Похожие исполнители

Nawab

Исполнитель

A Kay

Исполнитель