Dilpreet Dhillon - Jhanjraan текст песни
Исполнитель:
Dilpreet Dhillon
альбом: Next Chapter
Desi Crew, Desi Crew
Desi Crew, Desi Crew
ਓ, ਜੱਟੀ ਅਣਭੋਲ਼ ਮੈਂ, ਜਵਾਨ ਹੁੰਦੀ ਜਾਨੀ ਆਂ
ਦਿਣੋਂ-ਦਿਣ ਹੋਰ ਵੀ ਸ਼ੈਤਾਨ ਹੁੰਦੀ ਜਾਨੀ ਆਂ
(ਦਿਣੋਂ-ਦਿਣ ਹੋਰ ਵੀ ਸ਼ੈਤਾਨ ਹੁੰਦੀ ਜਾਨੀ ਆਂ)
ਓ, ਜੱਟੀ ਅਣਭੋਲ਼ ਮੈਂ, ਜਵਾਨ ਹੁੰਦੀ ਜਾਨੀ ਆਂ
ਦਿਣੋਂ-ਦਿਣ ਹੋਰ ਵੀ ਸ਼ੈਤਾਨ ਹੁੰਦੀ ਜਾਨੀ ਆਂ
ਵੇ ਬਾਠਾਂ ਵਾਲ਼ੇ ਬਾਠਾ, ਤੇਰੀ ਜਾਨ ਹੁੰਦੀ ਜਾਨੀ ਆਂ
ਵੇ ਯਾਰੀ ਦਾ ਸਰੂਰ ਵੱਖਰਾ
ਮੇਰੀ ਨੀਂਦਰਾਂ ਨਾ' ਹੋ ਗਈ ਅਣਬਣ ਜਿਹੀ
ਹੋ, ਜੱਟ ਨੇ ਦਿਵਾਈਆਂ ਝਾਂਜਰਾਂ
ਮੈਂ ਜਾਣ-ਜਾਣ ਕੇ ਕਰਾਉਂਦੀ ਛਣ-ਛਣ ਜਿਹੀ
ਹੋ, ਜੱਟ ਨੇ ਦਿਵਾਈਆਂ ਝਾਂਜਰਾਂ
ਮੈਂ ਜਾਣ-ਜਾਣ ਕੇ ਕਰਾਉਂਦੀ ਛਣ-ਛਣ ਜਿਹੀ
(ਮੈਂ ਜਾਣ-ਜਾਣ ਕੇ ਕਰਾਉਂਦੀ ਛਣ-ਛਣ ਜਿਹੀ)
♪
ਹੋ, ਬਿਨਾਂ ਗੱਲੋਂ ਆਈ ਜਾਂਦੈ ਹਾਸਾ ਸੋਚ-ਸੋਚ ਕੇ
ਜੱਟ ਨੇ ਫ਼ੜਾਈਆਂ ਸਿੱਟਕੋ 'ਤੇ ਗੱਡੀ ਰੋਕ ਕੇ
ਯਾਰ ਦੀ ਨਿਸ਼ਾਨੀ ਨੂੰ ਸਵਾਦ ਆਉਂਦੈ ਸਾਂਭ ਕੇ
ਅੱਡੀਆਂ ਗੁਲਾਬੀ ਧਰਦੀਆਂ ਬੋਚ-ਬੋਚ ਕੇ
ਓ, ਸ਼ੀਸ਼ੇ ਨੂੰ ਵੀ ਚਾਹ ਚੜ੍ਹਦੈ
ਮੂਹਰੇ ਖੜ੍ਹਦੀ ਜਦੋਂ ਮੈਂ ਬਣ-ਠਣ ਜੀ
ਹੋ, ਜੱਟ ਨੇ ਦਿਵਾਈਆਂ ਝਾਂਜਰਾਂ
ਮੈਂ ਜਾਣ-ਜਾਣ ਕੇ ਕਰਾਉਂਦੀ ਛਣ-ਛਣ ਜਿਹੀ
ਹੋ, ਜੱਟ ਨੇ ਦਿਵਾਈਆਂ ਝਾਂਜਰਾਂ
ਮੈਂ ਜਾਣ-ਜਾਣ ਕੇ ਕਰਾਉਂਦੀ ਛਣ-ਛਣ ਜਿਹੀ
(ਮੈਂ ਜਾਣ-ਜਾਣ ਕੇ ਕਰਾਉਂਦੀ ਛਣ-ਛਣ ਜਿਹੀ)
♪
ਸਹੇਲੀਆਂ ਦੀ company ਤੋਂ ਹੋ ਗਈ ਜੱਟੀ bore ਵੇ
ਮਾਂ ਦੇ ਸ਼ੁਕੀਨਾ, ਤੇਰੀ ਗੱਲ-ਬਾਤ ਹੋਰ ਵੇ
ਪਹਿਲਾਂ ਤੋਂ ਨਸ਼ੀਲੀ ਹੋ ਗਈ ਅੱਖ ਮੁਟਿਆਰ ਦੀ
ਸਾਰਾ ਦਿਣ ਉਤਰੇ ਨਾ ਇਸ਼ਕੇ ਦੀ ਲੋਰ ਵੇ
ਖੌਰੇ ਕਾਹਦਾ ਮਾਣ ਹੋ ਗਿਆ
ਵੇ ਮੈਂ ਲੰਘਦੀ ਗਲ਼ੀ 'ਚੋਂ ਤਣ-ਤਣ ਜੀ
ਜੱਟ ਨੇ ਦਿਵਾਈਆਂ ਝਾਂਜਰਾਂ
ਮੈਂ ਜਾਣ-ਜਾਣ ਕੇ ਕਰਾਉਂਦੀ ਛਣ-ਛਣ ਜਿਹੀ
ਹੋ, ਜੱਟ ਨੇ ਦਿਵਾਈਆਂ ਝਾਂਜਰਾਂ
ਮੈਂ ਜਾਣ-ਜਾਣ ਕੇ ਕਰਾਉਂਦੀ ਛਣ-ਛਣ ਜਿਹੀ
(ਮੈਂ ਜਾਣ-ਜਾਣ ਕੇ ਕਰਾਉਂਦੀ ਛਣ-ਛਣ ਜਿਹੀ)
♪
ਹੋ, ਸੂਟਾਂ ਦੇ design ਸੌਖੇ ਆਉਂਦੇ ਨਾ ਪਸੰਦ ਵੇ
ਮੇਰੇ ਮੂਹਰੇ average ਲਗਦਾ ਏ ਚੰਦ ਵੇ
ਜ਼ੁਲਫ਼ਾਂ ਦੇ ਠੱਲੇ ਤੇਰਾ ਨਾਮ ਲੈ-ਲੈ ਖੇੜਦੇ
ਨਿਗਾਹਦਾਰੀ ਰੱਖਦੀ ਆ ਕੱਲੀ-ਕੱਲੀ ਵੰਗ ਵੇ
ਹੋ, ਗੋਰਾ ਰੰਗ ਛੱਡੇ ਲਾਲੀਆਂ
ਰੂਪ ਚੜ੍ਹਿਆ ਜੱਟੀ 'ਤੇ ਮਣ-ਮਣ ਜੀ
ਜੱਟ ਨੇ ਦਿਵਾਈਆਂ ਝਾਂਜਰਾਂ
ਮੈਂ ਜਾਣ-ਜਾਣ ਕੇ ਕਰਾਉਂਦੀ ਛਣ-ਛਣ ਜਿਹੀ
ਹੋ, ਜੱਟ ਨੇ ਦਿਵਾਈਆਂ ਝਾਂਜਰਾਂ
ਮੈਂ ਜਾਣ-ਜਾਣ ਕੇ ਕਰਾਉਂਦੀ ਛਣ-ਛਣ ਜਿਹੀ
(ਮੈਂ ਜਾਣ-ਜਾਣ ਕੇ ਕਰਾਉਂਦੀ ਛਣ-ਛਣ ਜਿਹੀ)
Поcмотреть все песни артиста
Другие альбомы исполнителя