Gurshabad - Tales текст песни
Исполнитель:
Gurshabad
альбом: Deewana
ਆਪਾਂ ਕਿਹੜਾ ਸਾਧ ਕਿੱਥੇ ਹੋਣਾ ਏ ਮੁਕਤ
ਲੈਣਾ ਪੈਣਾ ਏਂ ਜਨਮ ਫੇਰ ਜੱਗ 'ਤੇ
ਦੁਨੀਆਂ ਤੌਂ ਚੋਰੀ ਸਾਡੇ ਦਿਲ ਦਿਆ ਚੋਰਾ
ਤੈਨੂੰ ਫੜ੍ਹਾਂਗੇ ਵੇ ਫੇਰ ਕਿਸੇ ਛੱਤ 'ਤੇ
ਉੱਡ ਉੱਡ ਜਾਵੇ ਸਾਡੇ ਹੱਥ 'ਚ ਨਾ ਆਵੇ
ਮੱਲੋ ਮੱਲੀ ਫੁਲਕਾਰੀ ਤੇਰੀ ਪੱਗ 'ਤੇ
ਸੱਚੀ ਸਾਨੂੰ ਤੇਰੇ ਉੱਤੇ ਐਨਾ ਏ ਯਕੀਨ
ਜਿੰਨਾ ਕਰਦੇ ਭੋਲੇ ਜਿਹੇ ਬੰਦੇ ਰੱਬ 'ਤੇ
ਚੂਲੀਆਂ ਦਾ ਪਾਣੀ ਹੋਣ ਆਸ਼ਕੀ 'ਚ ਗੱਲਾਂ
ਲੱਖ ਕਰੀਏ ਨਾ ਆਉਂਦਾ ਸਾਨੂੰ ਰੱਜ ਵੇ
ਐਤਕੀ ਤੇ ਸਾਹਾਂ ਦਾ ਹਿਸਾਬ ਉਹਨੂੰ ਦੇਣਾ
ਕਦੇ ਫੇਰ ਸਹੀ ਅੱਲ੍ਹਾ ਤੇਰਾ ਹੱਜ ਵੇ
ਲਿਖ ਲਿਖ ਭਰ ਦਿੰਦੇ ਕਾਪੀਆਂ ਦੇ ਪੰਨੇ
ਹੁੰਦਾ ਲਿਖਣੇ ਦਾ ਸਾਨੂੰ ਕਿਤੇ ਚੱਜ ਵੇ
ਅਜੇ ਤਾਂ ਮਿੱਟੀ ਦੇ ਉੱਤੇ ਵਾਹ ਕੇ ਤੇਰਾ ਨਾਮ
ਲਈਏ ਗੋਰਿਆਂ ਹੱਥਾਂ ਦੇ ਨਾਲ ਕੱਜ ਵੇ
ਸਾਨੂੰ ਤੂੰ ਬੁਲਾਵੇਂ ਪੈਰੀ ਜੁੱਤੀ ਵੀ ਨਾ ਪਾਈਏ
ਨੰਗੇ ਪੈਰੀ ਤੇਰੇ ਕੋਲ ਆਈਏ ਭੱਜ ਵੇ
ਕਿੰਨਾ ਕੁਝ ਸੋਚਦੇ ਆਂ ਕਹਿਣ ਬਾਰੇ ਤੈਨੂੰ
ਜਦੋਂ ਸਾਹਮਣੇ ਤੂੰ ਹੁੰਨੈ ਆਉਂਦੀ ਲੱਜ ਵੇ
ਤੇਰੀਆਂ ਯਾਦਾਂ ਦਾ ਮੇਲ ਨਾਨਕਾ ਵੇ ਨਿੱਤ ਨੱਚੇ
ਤੋੜ ਜਾਂਦਾ ਸਬਰਾਂ ਦਾ ਛੱਜ ਵੇ
ਤੇਰੇ ਆਲੇ ਕੱਲ੍ਹ ਦੀ ਉਡੀਕ ਵਿਚ ਬੀਤ ਜਾਂਦਾ
ਚੜ੍ਹਿਆ ਕੁਵਾਰਾ ਸਾਡਾ ਅੱਜ ਵੇ
ਕਿੰਨਾ ਕੋਰਾ ਜਾਪਦੈਂ ਤੂੰ ਦੁਨੀਆਂ ਦਾਰੀ ਤੋਂ
ਕਿੰਨਾ ਜਾਪਦੈਂ ਤੂੰ ਹੋਰਾਂ ਤੋਂ ਅਲੱਗ ਵੇ
ਮਸਾਂ ਕਦੇ ਬਣਦੈ ਕੋਈ ਸਮਿਆਂ ਦਾ ਗੇੜ
ਨਿੱਤ ਆਉਣ ਕਦੋਂ ਰਾਂਝਿਆਂ ਦੇ ਵੱਗ ਵੇ
ਸੱਚੇ ਸੁੱਚਿਆਂ ਦੇ ਤਾਂ ਮੜੰਗੇ ਹੀ ਹੁੰਦੇ ਨੇ
ਹੋਰ ਫਿਰਨ ਬਥੇਰੇ ਏਥੇ ਠੱਗ ਵੇ
ਓਦੋਂ ਬਸ ਹੋਈਏ ਅਸੀ ਤੇਰੀਆਂ ਬਾਹਾਂ 'ਚ
ਜਦੋਂ ਵੱਜਣੀ ਅਖੀਰੀ ਸਾਨੂੰ ਸੱਦ ਵੇ
ਵੱਜਣੀ ਅਖੀਰੀ ਸਾਨੂੰ ਸੱਦ ਵੇ
ਵੱਜਣੀ ਅਖੀਰੀ ਸਾਨੂੰ ਸੱਦ ਵੇ (I wanna healin')
(This time I'm feelin')
Поcмотреть все песни артиста
Другие альбомы исполнителя